ਅਸੀਂ ਪਿਛਲੇ ਲਗਭਗ 2 ਸਾਲਾਂ ਤੋਂ COVID-19 ਨਾਲ ਰਹਿ ਰਹੇ ਹਾਂ ਅਤੇ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਕੁਝ ਸਮੇਂ ਲਈ ਸਾਡੇ ਨਾਲ ਹੋ ਸਕਦਾ ਹੈ। ਜਿਵੇਂ ਕਿ COVID-19 ਮਹਾਂਮਾਰੀ ਵਿਕਸਤ ਹੋਈ ਹੈ, ਅਸੀਂ ਵਾਇਰਸ ਬਾਰੇ ਬਹੁਤ ਕੁਝ ਸਿੱਖਿਆ ਹੈ। ਅਸੀਂ ਲੌਕਡਾਊਨ ਦੇ ਅੰਦਰ ਅਤੇ ਬਾਹਰ ਰਹੇ ਹਾਂ, ਲਾਗ ਦੀਆਂ ਦਰਾਂ ਵਿੱਚ ਵਾਧਾ ਅਤੇ ਗਿਰਾਵਟ ਦੇਖੀ ਹੈ ਅਤੇ ਟੈਸਟਿੰਗ, ਚਿਹਰੇ ਦੇ ਢੱਕਣ, ਸਵੈ-ਇਕੱਲਤਾ, ਬੁਲਬੁਲੇ, ਸਮਾਜਿਕ ਦੂਰੀ ਅਤੇ ਟੀਕੇ ਵਰਗੇ ਬਹੁਤ ਸਾਰੇ ਨਵੇਂ ਵਿਚਾਰਾਂ ਨਾਲ ਜਾਣ-ਪਛਾਣ ਕਰਵਾਈ ਗਈ ਹੈ।
COVID-19 ਨੇ ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਜਿਉਣ ਦੇ ਤਰੀਕੇ ਨੂੰ ਬਦਲਣ ਲਈ ਮਜਬੂਰ ਕੀਤਾ ਹੈ। ਚੀਜ਼ਾਂ ਤੇਜ਼ੀ ਨਾਲ ਬਦਲ ਦੀਆਂ ਹਨ ਅਤੇ ਵਾਇਰਸ ਦੇ ਆਲੇ-ਦੁਆਲੇ ਇੰਨੀ ਜਾਣਕਾਰੀ ਮਿਲੀ ਹੈ ਕਿ ਕਈ ਵਾਰ ਇਹ ਜਾਣਨਾ ਅਸਲ ਵਿੱਚ ਮੁਸ਼ਕਿਲ ਹੋ ਸਕਦਾ ਹੈ ਕਿ ਕੀ ਕਰਨਾ ਹੈ।
COVID ਬਾਰੇ ਸਮਝਾੳਣ ਦਾ ਮੁੱਖ ਉਦੇਸ਼ ਰੋਲੇ-ਰੱਪੇ ਅਤੇ ਉਲਝਣਾ ਨੂੰ ਦੂਰ ਕਰਨਾ ਅਤੇ ਯਾਰਕਸ਼ਾਇਰ ਅਤੇ ਹੰਬਰ ਦੇ ਲੋਕਾਂ ਨੂੰ ਉਹ ਸਧਾਰਣ ਤੱਥ ਅਤੇ ਜਾਣਕਾਰੀ ਦੇਣਾ ਹੈ ਜਿਸਦੀ ਉਨ੍ਹਾਂ ਨੂੰ ਆਪਣੀ ਅਤੇ ਹੋਰਨਾਂ ਦੀ ਰੱਖਿਆ ਕਰਨ ਦੀ ਲੋੜ ਹੈ, ਜਿਵੇਂ ਅਸੀਂ COVID-19 ਦੇ ਨਾਲ ਰਹਿਣਾ ਜਾਰੀ ਰੱਖਦੇ ਹਾਂ। ਇਹ ਮੁਹਿੰਮ COVID-19 ਤੋਂ ਪੀੜਤ ਲੋਕਾਂ ਦੇ ਟੀਕਾਕਰਨ, ਟੈਸਟਿੰਗ ਅਤੇ ਸਵੈ-ਇਕੱਲਤਾ ਦੇ ਅਸਲ- ਜ਼ਿੰਦਗੀ ਦੇ ਤਜ਼ਰਬਿਆਂ ਦੀਆਂ ਕਹਾਣੀਆਂ ਨੂੰ ਉਜਾਗਰ ਕਰਦੀ ਹੈ।
COVID ਨੇ ਸਮਝਾਇਆ ਸਰਕਾਰ ਦੁਆਰਾ ਯਾਰਕਸ਼ਾਇਰ ਅਤੇ ਹੰਬਰ ਦੇ 15 ਸਥਾਨਕ ਅਥਾਰਟੀਆਂ ਤੋਂ ਇਨਪੁੱਟ ਅਤੇ ਸੂਝ ਨਾਲ ਚਾਲੂ ਕੀਤਾ ਗਿਆ ਹੈ। COVID-19 ਦੀ ਸਾਰੀ ਜਾਣਕਾਰੀ gov.uk ਅਤੇ nhs.uk ਤੋਂ ਪ੍ਰਾਪਤ ਕੀਤੀ ਗਈ ਹੈ। ਇਹ ਮੁਹਿੰਮ ਭਾਈਚਾਰਿਆਂ ਨਾਲ ਮਿਲ ਕੇ ਬਣਾਈ ਗਈ ਹੈ ਅਤੇ ਮੈਗਪੀ ਦੁਆਰਾ ਡਿਜ਼ਾਈਨ ਕੀਤੀ ਗਈ ਹੈ।
ਜੇ ਤੁਹਾਡੇ ਕੋਲ ਮੁਹਿੰਮ ਬਾਰੇ ਕੋਈ ਸਵਾਲ ਜਾਂ ਪੁੱਛਗਿੱਛ ਹੈ ਤਾਂ ਕਿਰਪਾ ਕਰਕੇ ਇਸ ਸੰਪਰਕ ਫਾਰਮ ਨੂੰ ਭਰੋ