ਅਸੀਂ ਪਿਛਲੇ ਲਗਭਗ 2 ਸਾਲਾਂ ਤੋਂ COVID-19 ਨਾਲ ਰਹਿ ਰਹੇ ਹਾਂ ਅਤੇ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਕੁਝ ਸਮੇਂ ਲਈ ਸਾਡੇ ਨਾਲ ਹੋ ਸਕਦਾ ਹੈ। ਜਿਵੇਂ ਕਿ COVID-19 ਮਹਾਂਮਾਰੀ ਵਿਕਸਤ ਹੋਈ ਹੈ, ਅਸੀਂ ਵਾਇਰਸ ਬਾਰੇ ਬਹੁਤ ਕੁਝ ਸਿੱਖਿਆ ਹੈ। ਅਸੀਂ ਲੌਕਡਾਊਨ ਦੇ ਅੰਦਰ ਅਤੇ ਬਾਹਰ ਰਹੇ ਹਾਂ, ਲਾਗ ਦੀਆਂ ਦਰਾਂ ਵਿੱਚ ਵਾਧਾ ਅਤੇ ਗਿਰਾਵਟ ਦੇਖੀ ਗਈ ਹੈ ਅਤੇ ਅਸੀਂ ਬਹੁਤ ਸਾਰੇ ਨਵੇ ਵਿਚਾਰਾਂ ਜਿਵੇਂ ਕਿ ਟੈਸਟਿੰਗ, ਚਿਹਰੇ ਦੇ ਢੱਕਣ, ਸਵੈ-ਇਕੱਲਤਾ, ਬੁਲਬੁਲੇ, ਸਮਾਜਕ ਦੂਰੀਆਂ ਅਤੇ ਟੀਕਾਕਰਨ ਨਾਲ ਪਹਿਚਾਣ ਕੀਤੀ ਹੈ।
COVID-19 ਨੇ ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਜਿਉਣ ਦੇ ਤਰੀਕੇ ਨੂੰ ਬਦਲਣ ਲਈ ਮਜਬੂਰ ਕੀਤਾ ਹੈ। ਚੀਜ਼ਾਂ ਤੇਜ਼ੀ ਨਾਲ ਬਦਲਦੀਆਂ ਹਨ ਅਤੇ ਵਾਇਰਸ ਦੇ ਆਲੇ-ਦੁਆਲੇ ਇੰਨੀ ਜ਼ਿਆਦਾ ਜਾਣਕਾਰੀ ਹੈ ਕਿ ਕਈ ਵਾਰ ਇਹ ਜਾਣਨਾ ਅਸਲ ਵਿੱਚ ਮੁਸ਼ਕਿਲ ਹੋ ਸਕਦਾ ਹੈ ਕਿ ਕੀ ਕਰਨਾ ਹੈ।
COVID ਬਾਰੇ ਸਮਝਾੳਣ ਦਾ ਮੁੱਖ ਉਦੇਸ਼ ਰੌਲੇ-ਰੱਪੇ ਅਤੇ ਉਲਝਣਾਂ ਨੂੰ ਦੂਰ ਕਰਨਾ ਅਤੇ ਯਾਰਕਸ਼ਾਇਰ ਅਤੇ ਹੰਬਰ ਦੇ ਲੋਕਾਂ ਨੂੰ ਉਹ ਸਧਾਰਣ ਤੱਥ ਅਤੇ ਜਾਣਕਾਰੀ ਦੇਣਾ ਹੈ ਜਿਸਦੀ ਉਹਨਾਂ ਨੂੰ ਆਪਣੀ ਅਤੇ ਦੂਜਿਆਂ ਦੀ ਰੱਖਿਆ ਕਰਨ ਦੀ ਲੋੜ ਹੈ ਕਿਉਂਕਿ ਅਸੀਂ COVID-19 ਦੇ ਨਾਲ ਜੀਵਨ ਬਤੀਤ ਕਰਦੇ ਹਾਂ। ਇਹ ਮੁਹਿੰਮ COVID-19 ਤੋਂ ਪੀੜਤ ਲੋਕਾਂ ਦੇ ਟੀਕਾਕਰਨ, ਟੈਸਟਿੰਗ ਅਤੇ ਸਵੈ-ਇਕੱਲਤਾ ਦੇ ਅਸਲ- ਜ਼ਿੰਦਗੀ ਦੇ ਤਜ਼ਰਬਿਆਂ ਦੀਆਂ ਕਹਾਣੀਆਂ ਨੂੰ ਉਜਾਗਰ ਕਰਦੀ ਹੈ।
ਟੈਸਟਿੰਗ
ਟੀਕਾਕਰਨ
ਸਵੈ-ਇਕਾਂਤਵਾਸ